ਦੇ ਪਿਤਾ ਨੇ ਯੋਗਰਾਜ ਸਿੰਘ ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਹਨ। ਯੋਗਰਾਜ ਨੂੰ ਜਦੋਂ ਉਸਦੀ ਪ੍ਰਚਾਰ ਮੁਹਿੰਮ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਸੀ ਕਿ ਉਸਦਾ ਪ੍ਰਚਾਰ ਯੁਵਰਾਜ ਸਿੰਘ ਕਰੇਗਾ। ਹੈਰਾਨੀ ਦੀ ਗੱਲ ਸੀ ਕਿਉਂਕਿ ਯੁਵਰਾਜ ਤਾਂ ਚੈਂਪੀਅਨਜ਼ ਟਰਾਫੀ ਲਈ ਖੇਡਣ ਗਿਆ ਹੋਇਆ ਸੀ। ਹੁਣ ਇਸ ਨੂੰ ਇਤਫਾਕ ਕਹੋ ਜਾਂ ਬਹਾਨਾ ਯੁਵਰਾਜ ਸਿੰਘ ਦੇ ਸੱਟ ਐਨ ਉਸ ਸਮੇਂ ’ਤੇ ਵੱਜੀ ਹੈ, ਜਦੋਂ ਉਸ ਦੇ ਪਿਤਾ ਨੂੰ ਉਸਦੀ ਜਰੂਰਤ ਸੀ। ਯੁਵਰਾਜ ਘਰ ਵਾਪਸੀ ’ਤੇ ਆ ਕੇ ਅਪਣੇ ਪਿਤਾ ਨੂੰ ਜਿਤਾਉਣ ਲਈ ਪ੍ਰਚਾਰ ਕਰੇਗਾ ਅਤੇ ਸੁਭਾਵਿਕ ਤੌਰ ’ਤੇ ਅਪਣੇ ਫਿਲਮੀਂ ਤੇ ਖਿਡਾਰੀ ਦੋਸਤਾਂ ਨੂੰ ਪੰਚਕੂਲੇ ਵਿਚ ਵੀ ਘੁੰਮਾਏਗਾ। ਖੈਰ ਯੁਵਰਾਜ ਦੀ ਉਂਗਲੀ ਦੀ ਸੱਟ ਉਸਨੂੰ ਚੋਣ ਮੁਹਿੰਮ ਵਿਚ ਪ੍ਰੇਸ਼ਾਨ ਨਹੀਂ ਕਰੇਗੀ। ਕ੍ਰਿਕਟ ਟੀਮ ਦਾ ਜੋ ਬਣੇਗਾ ਸੋ ਬਣੇਗਾ, ਯੁਗਰਾਜ ਸਿੰਘ ਹੁਣ ਅਪਣੇ ਬਾਪ ਦੀ ਸਿਆਸੀ ਇੱਜਤ ਦਾ ਖਿਆਲ ਰੱਖੀਂ, ਵੋਟਾਂ ਤਾਂ ਤੇਰੇ ਨਾਂ ਵੀ ਮਿਲਣੀਆਂ ਨੇ! -ਗੌਤਮ ਰਿਸ਼ੀ
Wednesday, September 23, 2009
ਐਨ ਮੌਕੇ ’ਤੇ ਵੱਜੀ ਯੁਵਰਾਜ ਸਿੰਘ ਦੇ ਸੱਟ ?
ਦੇ ਪਿਤਾ ਨੇ ਯੋਗਰਾਜ ਸਿੰਘ ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਹਨ। ਯੋਗਰਾਜ ਨੂੰ ਜਦੋਂ ਉਸਦੀ ਪ੍ਰਚਾਰ ਮੁਹਿੰਮ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਸੀ ਕਿ ਉਸਦਾ ਪ੍ਰਚਾਰ ਯੁਵਰਾਜ ਸਿੰਘ ਕਰੇਗਾ। ਹੈਰਾਨੀ ਦੀ ਗੱਲ ਸੀ ਕਿਉਂਕਿ ਯੁਵਰਾਜ ਤਾਂ ਚੈਂਪੀਅਨਜ਼ ਟਰਾਫੀ ਲਈ ਖੇਡਣ ਗਿਆ ਹੋਇਆ ਸੀ। ਹੁਣ ਇਸ ਨੂੰ ਇਤਫਾਕ ਕਹੋ ਜਾਂ ਬਹਾਨਾ ਯੁਵਰਾਜ ਸਿੰਘ ਦੇ ਸੱਟ ਐਨ ਉਸ ਸਮੇਂ ’ਤੇ ਵੱਜੀ ਹੈ, ਜਦੋਂ ਉਸ ਦੇ ਪਿਤਾ ਨੂੰ ਉਸਦੀ ਜਰੂਰਤ ਸੀ। ਯੁਵਰਾਜ ਘਰ ਵਾਪਸੀ ’ਤੇ ਆ ਕੇ ਅਪਣੇ ਪਿਤਾ ਨੂੰ ਜਿਤਾਉਣ ਲਈ ਪ੍ਰਚਾਰ ਕਰੇਗਾ ਅਤੇ ਸੁਭਾਵਿਕ ਤੌਰ ’ਤੇ ਅਪਣੇ ਫਿਲਮੀਂ ਤੇ ਖਿਡਾਰੀ ਦੋਸਤਾਂ ਨੂੰ ਪੰਚਕੂਲੇ ਵਿਚ ਵੀ ਘੁੰਮਾਏਗਾ। ਖੈਰ ਯੁਵਰਾਜ ਦੀ ਉਂਗਲੀ ਦੀ ਸੱਟ ਉਸਨੂੰ ਚੋਣ ਮੁਹਿੰਮ ਵਿਚ ਪ੍ਰੇਸ਼ਾਨ ਨਹੀਂ ਕਰੇਗੀ। ਕ੍ਰਿਕਟ ਟੀਮ ਦਾ ਜੋ ਬਣੇਗਾ ਸੋ ਬਣੇਗਾ, ਯੁਗਰਾਜ ਸਿੰਘ ਹੁਣ ਅਪਣੇ ਬਾਪ ਦੀ ਸਿਆਸੀ ਇੱਜਤ ਦਾ ਖਿਆਲ ਰੱਖੀਂ, ਵੋਟਾਂ ਤਾਂ ਤੇਰੇ ਨਾਂ ਵੀ ਮਿਲਣੀਆਂ ਨੇ! -ਗੌਤਮ ਰਿਸ਼ੀ
ਬਈ ਸਿੱਧੂ ਕਿਧਰ ਗਿਆ ?
ਨਵਜੋਤ ਸਿੰਘ ਸਿੱਧੂ ਤੋਂ ਗੱਲਾਂ ’ਚ ਕੋਈ ਨਹੀਂ ਸੀ ਜਿੱਤਿਆ, ਪਰ ਉਲਟਫੇਰ ਹੋ ਗਿਆ। ਲੋੜੋਂ ਜ਼ਿਆਦਾ ਹੁਸ਼ਿਆਰੀ ਨੇ ਸਿੱਧੂ ਨੂੰ ਏਸਾ ਮੂ
ਧੇ ਮੂੰਹ ਸੁਟਿਆ ਕਿ ਨਵਜੋਤ ਸਿੰਘ ਨੂੰ ਹੁਣ ਰਾਹ ਨਹੀਂ ਲੱਭ ਰਿਹਾ। ਅੰਮ੍ਰਿਤਸਰ ਵਿਚ ਅਪਣੀ ਹੀ ਪਾਰਟੀ ਦੇ ਇਕ ਆਗੂ ਨਾਲ ਉਸਦੀ ਵਿਗੜੀ ਹੋਈ ਸੀ। ਪਾਰਟੀ ਨੇ ਉਸ ਆਗੂ ਦੀ ਤਰੱਕੀ ਕੀ ਕੀਤੀ, ਸਿੱਧੂ ਤਾਂ ਅੜ ਗਿਆ। ਅਪਣਾ ਅਸਤੀਫਾ ਉਸ ਆਗੂ (ਆਡਵਾਨੀ) ਨੂੰ ਜਾ ਫੜਾਇਆ, ਜਿਸ ਤੋਂ ਉਸਦੀ ਪਾਰਟੀ ਦਾ ਹੋਰ ਆਗੂ ਅਸਤੀਫਾ ਮੰਗ ਰਹੇ ਹਨ। ਹੁਣ ਅਸਤੀਫੇ ਦਾ ਕੀ ਬਣੂੰ ਕਿਸੇ ਨੂੰ ਪਤਾ ਨਹੀਂ।....ਅਸਲ ਵਿਚ ਸਿੱਧੂ ਨੂੰ ਇਓ ਲੱਗਦਾ ਸੀ ਕਿ ਬਈ ਪਾਰਟੀ ਮੇਰੇ ਤਰਲੇ ਮਿੰਨਤ ਕਰੂ, ਵਿਰੋਧੀ ਆਗੂ ਛੀਨਾ ਨੂੰ ਅਹੁਦੇ ਤੋਂ ਲਾਹ ਦੇਣਗੇ ਅਤੇ ਸਿੱਧੂ ਪੱਖੀ ਢੋਲ ਵਜਾਉਣਗੇ। ਅੱਗੇ ਚਾਹੇ ਜੋ ਵੀ ਹੋਵੇ, ਪਰ ਸਿੱਧੂ ਨੂੰ ਹਾਲੇ ਤੱਕ ਕਿਸੇ ਨੇ ਡੇਲਿਆਂ ਵੱਟੇ ਨਹੀਂ ਸਿਆਣਿਆ....। ਅੰਮ੍ਰਿਤਸਰ ਦੇ ਲੋਕ ਜਿਹੜੇ ਰੋਜ਼ ਟੀਵੀ ’ਤੇ ਸਿੱਧੂ ਨੂੰ ਵੇਖਦੇ ਸੀ, ਹੁਣ ਉਸਦਾ ਪਰਛਾਵਾ ਵੀ ਨਹੀਂ ਲੱਭਦਾ। ਖੈਰ ਸਿੱਧੂ ਨਾਲ ਭੈੜੀ ਹੋਈ। ਜਿਹੜਾ ਸਿੱਧੂ ਕਦੇ ਗੱਲ ਨਹੀਂ ਸੀ ਡਿਗਣ ਦਿੰਦਾ, ਹੁਣ ਉਸ ਸਿੱਧੂ ਦੀ ਬੋਲਤੀ ਬੰਦ ਹੈ!Wednesday, April 22, 2009
ਸੁਖਬੀਰ ਬਾਦਲ ਦਾ ‘ਕਾਕਾ ਜੀ’ ਵੀ ਬਣੇਗਾ ਅਕਾਲੀਆਂ ਦਾ ਆਗੂ
ਦਲ ਹੁਣ ਅਪਣੇ ਪੁੱਤਰ ਨੂੰ ਛੋਟੀ ਜਿਹੀ ਉਮਰ ਵਿਚ ਵੱਡਾ ਨੇਤਾ ਵੇਖਣਾ ਲੋਚਦੇ ਹਨ। ਸੁਖਬੀਰ ਸਿੰਘ ਬਾਦਲ ਦੇ ਮੂੰਹ ’ਚੋਂ ਆਖਰ ਉਹ ਨਿਕਲ ਗਿਆ, ਜੋ ਬਹੁਤੇ ਅਕਾਲੀ ਜਥੇਦਾਰਾਂ ਨੂੰ ਸ਼ਾਇਦ ਖੁਸ਼ਗਵਾਰ ਨਾ ਲੱਗੇ। ਜੈਤੋ ਦੇ ਪਿੰਡ ਅਬਲੂ ਵਿਚ ਸੁਖਬੀਰ ਬਾਦਲ ਅਪਣੇ ਪਰਿਵਾਰ ਦੇ ਨਾਂ ’ਤੇ ਵੋਟਾਂ ਮੰਗ ਰਹੇ ਸਨ। ਸੁਖਬੀਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਤੁਹਾਡੀ ਸੇਵਾ ਦੇ ਲੇਖੇ ਲਾ ਦਿੱਤੀ, ਪਿਛਲੇ 12 ਸਾਲਾਂ ਤੋਂ ਮੈਂ ਵੀ ਸੇਵਾਦਾਰ ਵਜੋਂ ਕੰਮ ਕਰ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਮੇਰਾ ਬੇਟਾ ਅਨੰਤਵੀਰ ਸਿੰਘ ਬਾਦਲ ਵੀ ਤੁਹਾਡਾ ਸੇਵਕ ਬਣ ਕੇ ਰਹੇਗਾ।’ ਹੁਣ ਇਸ ਗੱਲ ਨੇ ਇਹ ਤਾਂ ਸਾਫ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਤੋਂ ਬਾਅਦ ਵੀ ਕਿਸੇ ਹੋਰ ਜਥੇਦਾਰ ਦਾ ਨੰਬਰ ਲੱਗਣ ਵਾਲਾ ਨਹੀਂ ਹੈ। ਸੁਖਬੀਰ ਸਿੰਘ ਦੇ ਕਹਿਣ ਮੁਤਾਬਕ ਹੁਣ ਉਨਾਂ ਦੇ ਲਾਡਲੇ ਦੀ ਵਾਰੀ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਆਨੰਤਵੀਰ ਸਿੰਘ ਦੇ ਬਾਪ ਨੂੰ ‘ਜਥੇਦਾਰ’ ਹਾਲੇ ਵੀ ‘ਕਾਕਾ ਜੀ’ ਕਹਿ ਕੇ ਬੁਲਾਉਂਦੇ ਹੋਣ, ਉਸ ਦਾ ਅਪਣਾ ‘ਕਾਕਾ ਜੀ’ ਕਦੋਂ ਜਾ ਕੇ ‘ਜਥੇਦਾਰ’ ਬਣੇਗਾ? ਸੁਖਬੀਰ ਸਿੰਘ ਬਾਦਲ ਨੇ ਅਪਣੀ ਪਹਿਲੀ ਚੋਣ 1996 ’ਚ ਲੜੀ ਸੀ। ਮਹਿਜ 12 ਸਾਲ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਏ। ਗੱਲ ਸੋਚਣ ਵਾਲੀ ਹੈ। ਸੁਖਬੀਰ ਸਿੰਘ ਬਾਦਲ ਦੀ ਏਨੀ ਤਰੱਕੀ ਨੂੰ ਵੀ ਬਜੁਰਗ ਜਥੇਦਾਰ ਸਿਰਫ ਵੱਡੇ ਬਾਦਲ ਸਾਹਿਬ ਦਾ ‘ਪ੍ਰਤਾਪ’ ਹੀ ਦੱਸਦੇ ਨੇ। ਮਤਲਵ ਸੁਖਬੀਰ ਦੀ ਉਪਲਬਧੀ ਨਾਲੋ ਉਸ ਨਾਲ ‘ਬਾਦਲ ਸ਼ਬਦ’ ਦਾ ਜ਼ਿਆਦਾ ਆਸ਼ੀਰਵਾਦ ਹੈ। ਸੁਭਾਵਿਕ ਹੀ ਇਹੀ ਲਾਹਾ ਅਨੰਤਵੀਰ ਸਿੰਘ ਬਾਦਲ ਨੂੰ ਮਿਲੇਗਾ। ਸੁਖਬੀਰ ਸਿੰਘ ਨੂੰ ਪਾਰਟੀ ਦੇ ਅਹੁਦੇ ਲੈ ਲੈ ਕੇ ਅਪਣਾ ¦ਮਾ ਸਿਆਸੀ ਕੈਰੀਅਰ ਵਿਖਾਉਣ ਲਈ ਕਈ ਪਾਪੜ ਵੇਲਣੇ ਪਏ ਅਤੇ ਪਾਰਟੀ ’ਚ ਬਗਾਵਤਾਂ ਦਾ ਸਾਹਮਣਾ ਕਰਨਾ ਪਿਆ। ਸਾਫ ਹੈ ਕਿ ਨਿੱਕੜੇ ਬਾਦਲ ਨੂੰ ਹੋਰ ਜ਼ਿਆਦਾ ਮੁਸ਼ੱਕਤ ਕਰਨੀ ਪਵੇਗੀ। ਹੁਣ ਕਿਤੇ ਇਹ ਨਾ ਹੋਵੇ ਕਿ ਅਕਾਲੀ ਦਲ ’ਚ ਇਕ ਨਵਾਂ ਵਿੰਗ ਬਣਾ ਦਿੱਤਾ ਜਾਵੇ ‘ਬੱਚਾ ਦਲ’ ਅਤੇ ਉਸਦਾ ਪ੍ਰਧਾਨ ਥਾਪ ਦਿੱਤਾ ਜਾਵੇ ਸੁਖਬੀਰ ਸਿੰਘ ਦੇ ‘ਨਿੱਕੜੇ ਜਥੇਦਾਰ’ ਨੂੰ। ਆਖਰ 24-25 ਸਾਲ ਦੀ ਉਮਰ ’ਚ ਜਦੋਂ ਨੂੰ ਬੀਏ ਕਰੇਗਾ, ਉਦੋਂ ਤੱਕ 20 ਸਾਲਾਂ ਦਾ ਸਿਆਸੀ ਤਜ਼ਰਬਾ ਵੀ ਹੋ ਜਾਵੇਗਾ। ਜੇ ਬਾਰਾਂ ਸਾਲਾਂ ਦੇ ਕੈਰੀਅਰ ’ਚ ਸੁਖਬੀਰ ਸਿੰਘ ਪਾਰਟੀ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਬਣ ਸਕਦੇ ਨੇ, ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਆਨੰਤਵੀਰ ਸਿੰਘ ਨੂੰ 20 ਸਾਲਾਂ ਬਾਅਦ ਮੁੱਖ ਮੰਤਰੀ ਬਣਨਾ ਕੀ ਔਖਾ?Sunday, April 12, 2009
.. ਜੋ ਜੁੱਤੇ ਨੇ ਕਰ ਵਿਖਾਇਆ
ਦੇ ਜੁੱਤੇ ਦੀ ਲੈ ਲਓ। ਜਿਹੜਾ ਕੰਮ ਉਸਦੀ ਕਲਮ ਨੇ ਨਾ ਕੀਤਾ, ਉਹ ਉਸਦੇ ਇਕ ਜੁੱਤੇ ਨੇ ਕਰ ਵਿਖਾਇਆ। ਜੁੱਤਾ ਭਾਵੇਂ ਵੱਜਿਆ ਨਹੀਂ, ਪਰ ਨਿਸ਼ਾਨਾ ਐਨ ਪੱਕਾ ਨਿਕਲਿਆ। ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਨਾ ਚਾਹੁੰਦੇ ਹੋਏ ਵੀ ਟਿਕਟਾਂ ਤੋਂ ਵਾਂਝੇ ਹੋਣਾ ਪੈ ਗਿਆ। ਦਿਲਚਸਪ ਗੱਲ ’ਤੇ ਇਹ ਹੈ ਕਿ ਸਿੱਖ ਭਾਈਚਾਰੇ ਨੇ ਇਨਾਂ ਆਗੂਆਂ ਦੇ ਖਿਲਾਫ ਜੋ ਮੁਹਿੰਮ ਛੇੜੀ ਸੀ, ਉਸ ਦਾ ਸਿਆਸੀ ਲਾਹਾ ਸਿਰਫ ਬਾਦਲ ਦਲ ਹੀ ਲੈਣ ਲੱਗਾ ਸੀ, ਤੇ ਜਿਹੜੇ ਅਕਾਲੀ ਅਪਣੀ ਹੀ ਪਾਰਟੀ ਦੇ ਬਾਗੀਆਂ ਤੋਂ ਝੰਬੇ ਪਏ ਸੀ, ਉਨਾਂ ਨੇ ਤਾਂ ਜਿਵੇਂ ਬੌਰਨਬੀਟਾ ਪੀ ਲਿਆ ਹੋਵੇ। ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਤਾਂ ਸਾਰਾ ਕੁਝ ਛੱਡ ਕੇ ਕਾਂਗਰਸ ਦੀ ਹਾਏ ਹਾਏ ਸ਼ੁਰੂ ਕਰ ਦਿੱਤੀ, ਪਰ ਖਰੀ ਗੱਲ ਕੀਤੀ ਜਰਨੈਲ ਸਿੰਘ ਨੇ। ਸ਼੍ਰੋਮਣੀ ਕਮੇਟੀ ਵਲੋਂ ਜਰਨੈਲ ਸਿੰਘ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਨੂੰ ਉਸਨੇ ਹਿਹ ਕਹਿ ਕੇ ਠੁਕਰਾ ਦਿੱਤਾ ਕਿ ਮੈਂ ਚਿੱਕੜ ’ਚ ਨਹੀਂ ਜਾਣਾ, ਤੇ ਜਰਨੈਲ ਸਿੰਘ ਵਲੋਂ ਜੁੱਤਾ ਸੁੱਟੇ ਜਾਣ ਨੂੰ ਬਹਾਦਰੀ ਦਾ ਕੰਮ ਕਹਿਣ ਵਾਲੇ ਬਾਦਲਦਲੀਏ ਬਾਅਦ ਵਿਚ ਉਸਨੂੰ 2 ਲੱਖ ਰੁਪਏ ਦਾ ਐਲਾਨਿਆ ਇਨਾਮ ਵੀ ਦੇਣ ਤੋਂ ਮੁੱਕਰ ਗਏ। ਸਾਰੀ ਹਕੀਕਤ ਵਿਚ ਜੇ ਗੱਲ ਸਿਰੇ ਲੱਗੀ ਤਾਂ ਜੁੱਤੇ ਕਰਕੇ। ਕਾਂਗਰਸ ਨੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀਆਂ ਟਿਕਟਾਂ ਵਾਪਸ ਲੈ ਲਈਆਂ। ਕਾਂਗਰਸ ਹੁਣ ਸਫਾਈ ਦੇ ਰਹੀ ਹੈ ਕਿ ਉਹ ਤਾਂ ਪਹਿਲਾਂ ਹੀ ਇਨਾਂ ਨੂੰ ਟਿਕਟਾਂ ਨਹੀਂ ਸੀ ਦੇਣਾ ਚਾਹੁੰਦੇ, ਪਰ ਸਿੱਖਾਂ ਦੀ ਵਸੋਂ ਵਾਲੇ ਹਲਕੇ ਇਹ ਜਿੱਤਦੇ ਆ ਰਹੇ ਨੇ, ਇਸੇ ਲਈ ਇਸ ਵਾਰ ਫਿਰ ਟਿਕਟਾਂ ਦੇ ਦਿੱਤੀਆਂ। ਹੁਣ ਜੇ ਸਿੱਖ ਭਾਈਚਾਰਾ ਰੌਲਾ ਪਾਉਂਦਾ ਵੀ ਆਉਂਦਾ ਤਾਂ ਕਾਂਗਰਸ ਨੇ ਅਣਗੌਲੇ ਕਰ ਦੇਣਾ ਸੀ, ਤੇ ਬਾਦਲਕੇ ਅਪਣੇ ¦ਗੋਟੀਏ ਯਾਰ ਭਾਜਪਾਈਆਂ ਨੂੰ ਦਿੱਲੀ ਦਾ ਤਖਤ ਸੌਂਪਣ ਲਈ ਸਾਰਾ ਕਰੈਡਿਟ ਲੈ ਜਾਂਦੇ। ਏਨੇ ਨੂੰ ਜਰਨੈਲ ਸਿੰਘ ਦਾ ਜੁੱਤਾ ਵੱਜ ਗਿਆ। ਉਸਨੇ ਇਕੋ ਹੱਲੇ ’ਚ ਉਹ ਮੈਦਾਨ ਜਿੱਤ ਲਿਆ, ਜਿਹੜਾ ’84 ਤੋਂ ਬਾਅਦ ਅਕਾਲੀਆਂ ਨੇ ਨਹੀਂ ਸੀ ਜਿੱਤਿਆ। ਸਿਆਣੇ ਦੇ ਕਹੇ ਮੁਤਾਬਕ ਜੇ ਭੂਤ ਲੱਤਾਂ ਨਾਲ ਪਹਿਲਾਂ ਹੀ ਸਿੱਧਾ ਕੀਤਾ ਹੁੰਦਾ, ਤਾਂ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਪਿਛਲੇ 25 ਸਾਲ ਤੋਂ ਪਾਰਲੀਮੈਂਟ ਵਿਚ ਨਾ ਵੜਦੇ। ... ਤੇ ਅਕਾਲੀ ਦਲ ਬਾਦਲ ਦੇ ਨੇਤਾ ਜੀ, ਜਿਹੜੇ ਵੋਟਾਂ ਲੈਣ ਦੇ ਦਿਨਾਂ ’ਚ ਸਿੱਖਾਂ ਨੂੰ ਇਨਸਾਫ ਦੀ ਦੁਹਾਈ ਪਾਉਂਦੇ ਨੇ, ਜੇ ਇਨਾਂ ਨਾਲ ਵੀ ਜਰਨੈਲ ਸਿੰਘ ਵਾਲੀ ਕੀਤੀ ਹੁੰਦੀ ਤਾਂ, ਉਹ ਪਾਰਲੀਮੈਂਟ ਦੀਆਂ ਮੂਹਰਲੀਆਂ ਕੁਰਸੀਆਂ ’ਤੇ ਬੈਠੇ ਟਾਈਟਲਰ ਤੇ ਸੱਜਣ ਕੁਮਾਰ ਨੂੰ ਵੇਖਕੇ ਚੁੱਪ ਚਪੀਤੇ ਨਾ ਮੁੜਿਆ ਕਰਦੇ।-ਗੌਤਮ ਰਿਸ਼ੀ
Sunday, April 5, 2009
ਬੀਰਦਵਿੰਦਰ ਸਿੰਘ ਦੀ ‘ਕੁਰਬਾਨੀ’ ਜਾਂ ਟਿਕਟ ’ਤੇ ਅੱਖ
ਪਟੀ ਸਪੀਕਰ ਬਣਾ ਦਿੱਤਾ ਤਾਂ ਬੀਰ ਦਵਿੰਦਰ ਨੇ ਅਸਤੀਫਾ ਦੇ ਦਿੱਤਾ। ਫੇਰ ਟਿਕਟ ਨਾ ਮਿਲੀ ਤਾਂ ਉਹ ਮੋਹਾਲੀ ਹਲਕੇ ਵਿਚ ਬਾਗੀ ਹੋ ਗਿਆ। ਬੀਰ ਦਵਿੰਦਰ ਨੂੰ ਟੇਕ ਕਿੱਥੇ ਸੀ, ਅੰਬਿਕਾ ਸੋਨੀ ਦੇ ਆਨੰਦਪੁਰ ਹਲਕੇ ਤੋਂ ਉਮੀਦਵਾਰ ਬਣਨ ਦੇ ਚਰਚੇ ਚੱਲ ਰਹੇ ਸਨ ਤਾਂ ਉਸਨੇ ਉਥੇ ਵੀ ਜਾ ਕੇ ਟੰਗ ਫਸਾ ਲਈ। ਅੱਜਕੱਲ੍ਹ ਬੀਰ ਦਵਿੰਦਰ ਮੁਰਝਾਇਆ ਜਿਹਾ ਚੱਲ ਰਿਹਾ ਸੀ, ਖੈਰ ਹੁਣ ਲੱਗਦੈ ਉਸਦੇ ਹੱਥ ਬਟੇਰ ਲੱਗ ਜਾਵੇ...।ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਖਰੜ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਜਸਜੀਤ ਸਿੰਘ ਬੰਨੀ ਨੇ ਪਾਰਟੀ ’ਚੋਂ ਬਾਗੀ ਹੁੰਦਿਆਂ ਪਾਰਲੀਮੈਂਟ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਜਿਹੜੇ ਅਕਾਲੀ ਆਗੂਆਂ ਦੀ ਅੱਖ ਖਰੜ ਹਲਕੇ ’ਤੇ ਟਿਕੀ ਹੋਈ ਹੈ ਉਨਾਂ ’ਚ ਕਿਰਨਬੀਰ ਸਿੰਘ ਕੰਗ, ਹਰਸੁਖਿੰਦਰ ਸਿੰਘ ਬੱਬੀ ਬਾਦਲ ਦੇ ਨਾਲ ਨਾਲ ਹੁਣ ਬੀਰ ਦਵਿੰਦਰ ਸਿੰਘ ਦਾ ਵੀ ਜ਼ਿਕਰ ਹੋਵੇਗਾ।
ਅਸਲ ਵਿਚ ਬੀਰ ਦਵਿੰਦਰ ਸਿੰਘ ਨੇ ਟਾਈਟਲਰ ਨੂੰ ਕਲੀਨਚਿਟ ਦੇਣ ਦੇ ਮਾਮਲੇ ਦੇ ਰੋਸ ਵਿਚ ਅਸਤੀਫਾ ਦੇ ਕੇ ਅਪਣੇ ਆਪ ਨੂੰ ਕੁਰਬਾਨੀ ਵਾਲਾ ਲੀਡਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਹੋ ਸਕਦਾ ਹੈ ਕਿ ਬੀਰ ਦਵਿੰਦਰ ਸਿੰਘ ਹੁਣ ਅਕਾਲੀ ਦਲ ਵਿਚ ਚਲੇ ਜਾਣ। .. ਪਰ ਬੀਰ ਦਵਿੰਦਰ ਸਿੰਘ ਜੇ ਬਾਦਲ ਦਲ ਵਿਚ ਜਾਂਦੇ ਹਨ ਤਾਂ ਉਹ ਇਕ ਗੱਲ ਜਰੂਰ ਯਾਦ ਰੱਖਣ, ਕਿ ਪ੍ਰਕਾਸ਼ ਸਿੰਘ ਬਾਦਲ ’ਤੇ ਅਜਿਹੀ ਕੁਰਬਾਨੀ ਦਾ ਰੱਤੀ ਭਰ ਵੀ ਅਸਰ ਨਹੀਂ ਹੁੰਦਾ। ਬਲੂ ਸਟਾਰ ਆਪ੍ਰੇਸ਼ਨ ਵੇਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਲੀਮੈਂਟਰ ਮੈਂਬਰ ਅਤੇ ਕਾਂਗਰਸ ਪਾਰਟੀ ’ਚੋਂ ਅਸਤੀਫਾ ਦੇ ਦਿੱਤਾ ਸੀ ਤਾਂ ਉਹ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਗਏ ਸਨ, ਪਰ ਪਟਿਆਲਾ ਦੇ ਮਹਾਰਾਜਾ ਤੇ ਸਾਬਕਾ ਐਮਪੀ ਅਮਰਿੰਦਰ ਸਿੰਘ ਨੂੰ ਸ. ਬਾਦਲ ਨੇ ਵਿਧਾਇਕੀ ਲਈ ਵੀ ਟਿਕਟ ਨਾ ਦਿੱਤੀ। ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਬੇਇਜਤੀ ਮੰਨਿਆ ਅਤੇ ਅੱਜ ਤੱਕ ਉਹ ਬਾਦਲ ਪਰਿਵਾਰ ਨਾਲ ਇਸ ਗੱਲ ਦਾ ਬਦਲਾ ਲੈਂਦੇ ਆ ਰਹੇ ਹਨ। ਬੀਰ ਦਵਿੰਦਰ ਸਿੰਘ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਜਾਣਗੇ ਤਾਂ ਵਿਧਾਇਕੀ ਦੇ ਚੱਕਰ ਵਿਚ, ਪਰ ਬਾਦਲ ਸਾਹਬ ਨੇ ਜੇ ਫਿਰ ਉਹੀ ਕੀਤੀ... ਤਾਂ ਬੀਰ ਦਵਿੰਦਰ ਸਿੰਘ ਦੀ ‘ਕੁਰਬਾਨੀ’ ਦਾ ਕੀ ਬਣੇਗਾ?
-ਗੌਤਮ ਰਿਸ਼ੀ
Sunday, March 8, 2009
ਚੂਹਾ, ਬਾਂਦਰ, ਟਟੀਹਰੀ ...
ਭਾਰਤ ਦੇ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਆਸਟ੍ਰੇਲੀਆ ਦੇ ਇਕ ਖਿਡਾਰੀ ਸਾਈਮੰਡਜ਼ ਨੂੰ ਔਖੇ ਹੋ ਕੇ ਗਾਲ ਕੱਢ ਦਿੱਤੀ। ਸਾਈਮੰਡਜ਼ ਨੂੰ ਸੁਣਿਆ ਕਿ ਉਸ ਨੂੰ ਹਰਭਜਨ ਸਿੰਘ ਨੇ ਅੰਗਰੇਜ਼ੀ ਵਿਚ ‘ਮਾਂਕੀ
’ (ਬਾਂਦਰ) ਕਿਹਾ ਹੈ। ਹੁਣ ਚਾਹੇ ਕਿਸੇ ਭਾਰਤੀ ਨੂੰ ਇਹ ਗੱਲ ਪਤਾ ਹੈ ਜਾਂ ਨਹੀਂ, ਵਿਦੇਸ਼ ਵਿਚ ਜਦੋਂ ਕਿਸੇ ਮਰਦ ਔਰਤ ਨੂੰ ਕੋਈ ਕੁੱਤਾ, ਬਿੱਲਾ.. ਕਹਿੰਦਾ ਹੈ ਤਾਂ ਉਸ ਵਿਰੁਧ ਨਸਲੀ ਵਿਤਕਰੇ ਦਾ ਮਾਮਲਾ ਦਰਜ ਹੋ ਜਾਂਦਾ ਹੈ। ਕਹਿਣ ਵਾਲਾ ਜੇਲ• ਵੀ ਭੁਗਤਦਾ ਤੇ ਜ਼ੁਰਮਾਨਾ ਵੀ ਇੰਨਾ ਭਰਨਾ ਪੈਂਦਾ ਕਿ ਮੁੜਕੇ ਮੂੰਹ ਖੋਲਣ ਤੋਂ ਪਹਿਲਾਂ ਵੀ ਸੋਚਦਾ। ਪਰ ਪੰਜਾਬ ਦੇ ਸਿਆਸਤਦਾਨਾਂ ’ਤੇ ਇਹੋ ਜਿਹਾ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ। ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਨੂੰ ਲੱਗਭਗ ਇਕ ਦਹਾਕੇ ਤੋਂ ‘ਬਲੂੰਗੜਾ’ ਕਹਿੰਦੇ ਆ ਰਹੇ ਹਨ। ਸੁਖਬੀਰ ਸਿੰਘ ਬਾਦਲ ਵੀ ਅਜਿਹੀਆਂ ਟਿਪਣੀਆਂ ਸੁਣ ਕੇ ਅਮਰਿੰਦਰ ਸਿੰਘ ਨੂੰ ਹਰ ਵਾਰ ਨਵੇਂ ਨਾਂ ਨਾਲ ਸੰਬੋਧਨ ਕਰਦੇ ਹਨ। ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ‘ਚੂਹਾ’ ਦੱਸਿਆ ਹੈ। ਸੁਖਬੀਰ ਸਿੰਘ ਸਰਕਾਰ ਬਣਨ ਤੋਂ ਪਹਿਲਾਂ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਵੇਲੇ ਸ਼ਰੇਆਮ ਕਿਹਾ ਕਰਦੇ ਸਨ ਕਿ ਜਦੋਂ ਅਕਾਲੀ ਦਲ ਦੀ ਪੰਜਾਬ ਵਿਚ ਸਰਕਾਰ ਬਣੇਗੀ ਤਾਂ ਕੈਪਟਨ ਦੀ ਪਜਾਮੀ ਵਿਚ ‘ਚੂਹੇ’ ਛੱਡਣਗੇ। ਵਿਧਾਨ ਸਭਾ ਦੇ ਅਪਣੇ ਪਹਿਲੇ ਸੈਸ਼ਨ ਵਿਚੋਂ ਜਦੋਂ ਸੁਖਬੀਰ ਸਿੰਘ ਬਾਹਰ ਨਿਕਲ ਰਹੇ ਸਨ ਤਾਂ ਪੱਤਰਕਾਰਾਂ ਨੇ ਉਨਾਂ ਨੂੰ ਪੁੱਛ ਲਿਆ ਕਿ ਉਹ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੱਪੜਿਆਂ ਵਿਚ ਚੂਹੇ ਛੱਡਣ ਦੇ ਵਾਅਦੇ ’ਤੇ ਕਦੋਂ ਅਮਲ ਕਰਨਗੇ, ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਫਿਰ ਨਿਸ਼ਾਨਾ ਮਿਥ ਲਿਆ। ਸੁਖਬੀਰ ਸਿੰਘ ਨੇ ਕਿਹਾ, ‘ਅੱਜ ਕੱਲ ਚੂਹੇ ਡਾਇਟਿੰਗ ’ਤੇ ਹਨ, ਖਾ ਖਾ ਕੇ ਕਾਫ਼ੀ ਮੋਟੇ ਹੋ ਗਏ।’ਪੰਜਾਬ ਦੇ ਸਿਆਸਤਦਾਨਾਂ ਵਿਚੋਂ ਸਬਰ ਵਾਲੇ ਅਤੇ ਦਰਵੇਸ ਸਿਆਸਤਦਾਨ ਦੱਸੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਵੀ ਅਪਣੀ ਢਲਦੀ ਉਮਰ ਵਿਚ ਕਦੇ ਕਦੇ ਆਪਾ ਖੋ ਦਿੰਦੇ ਹਨ। ਵਿਧਾਨ ਸਭਾ ਦੇ ਚੱਲਦੇ ਸੈਸ਼ਨ ਵਿਚ ਸ. ਬਾਦਲ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ‘ਟਟੀਹਰੀ’ ਕਹਿ ਦਿੱਤਾ ਅਤੇ ਪੰਜਾਬੀ ਵਿਚ ਟਟੀਹਰੀ ਨਾਲ ਜੁੜੀ ਇਕ ਕਹਾਵਤ ਦਾ ਐਨ ਅੱਖਰ ਅੱਖਰ ਬੋਲ ਕੇ ਸੁਣਾ ਦਿੱਤਾ। ਬਸ ਮਾਮਲਾ ਵਧਣਾ ਹੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਵਿਚੋਂ ਬਾਹਰ ਕੱਢ ਰੱਖਿਆ, ਬੀਬੀ ਭੱਠਲ ਨੂੰ ਵਿਧਾਨ ਸਭਾ ਵਿਚ ਜਾਣ ਦੀ ਹੀ ਵਿਹਲ ਨਹੀਂ, ਤੇ ਜਿਹੜੇ ਭਰੇ ਪੀਤੇ ਕਾਂਗਰਸੀ ਬਾਕੀ ਬਚੇ, ਉਹ ‘ਟਟੀਹਰੀ’ ਸੁਣ ਕੇ ਹੋਰ ਗੁੱਸੇ ਵਿਚ ਆ ਗਏ ਤੇ ਸੈਸ਼ਨ ਦਾ ਬਾਈਕਾਟ ਕਰ ਗਏ। ਕਹਿੰਦੇ ਕਿ ਜਿੰਨੀ ਦੇਰ ਤੱਕ ਸ. ਬਾਦਲ ਮੁਆਫੀ ਨਹੀਂ ਮੰਗਦੇ ਅਸੀਂ ਵਿਧਾਨ ਸਭਾ ਵਿਚ ਪੈਰ ਨਹੀਂ ਧਰਨਾ। ... ਜਿਹੜੇ ਮੁੱਖ ਮੰਤਰੀ ਦੇ ਭਾਸ਼ਣ ਦਾ ਅੱਖਰ ਅੱਖਰ ਵਿਧਾਨ ਸਭਾ ਵਿਚ ਰਿਕਾਰਡ ਹੁੰਦਾ ਹੈ, ਉਸਦੇ ਮੂੰਹੋਂ ਨਿਕਲੇ ਟਟੀਹਰੀ ਸ਼ਬਦ ਨੂੰ ਵਿਧਾਨ ਸਭਾ ਦੀ ਕਾਰਵਾਈ ਦੇ ਰਿਕਾਰਡ ਵਿਚੋਂ ਸਪੀਕਰ ਨੇ ਬਾਹਰ ਕਢਵਾ ਦਿੱਤਾ। ਹੁਣ ਜਦੋਂ ਰਿਕਾਰਡ ਵਿਚ ਇਸ ਗੱਲ ਦਾ ਜ਼ਿਕਰ ਹੀ ਨਹੀਂ ਕਿ ਸ. ਬਾਦਲ ਨੇ ‘ਟਟੀਹਰੀ’ ਬੋਲਿਆ ਹੈ, ਤਾਂ ਸ. ਬਾਦਲ ਮੁਆਫੀ ਕਿਸ ਗੱਲ ਦੀ ਮੰਗਣ। ਮਹਿਣੋ ਮਿਹਣੀ ਜਾਰੀ ਹੈ, ਅੱਗੇ ਚੋਣ ਦੰਗਲ ਦੇ ਅਖਾੜੇ ਵੀ ਲੱਗਣ ਲੱਗ ਪਏ ਹਨ। ਹਾਲੇ ਹੋਰ ਕਈ ਵਾਰੀ ਇਨਾਂ ਨੇ ਇਕ ਦੂਜੇ ਨੂੰ ਕੁੱਤੇ-ਬਿੱਲੇ ਪਰਖਣਾ ਹੈ।
ਬਾਦਲਕੇ ਤੇ ਕਾਂਗਰਸ ਦੇ ਆਗੂ ਅੱਜਕੱਲ ਜਿਹੜੀ ਸ਼ਬਦਾਵਲੀ ਅਪਣੇ ਭਾਸ਼ਣ ਅਤੇ ਪੱਤਰਕਾਰਾਂ ਨੂੰ ਬਿਆਨ ਜਾਰੀ ਕਰਨ ਵਾਲੇ ਵਰਤਣ ਲੱਗੇ ਹਨ, ਉਨਾਂ ਵਿਚ ਅਪਣੀਆਂ ਉਪਲੱਬਧੀਆਂ ਘੱਟ, ਬਲਕਿ ਵਿਰੋਧੀਆਂ ਨੂੰ ਭੰਡਣ ਦੇ ਨਾਲ ਨਾਲ ‘ਬਲੂੰਗੜਾ, ਚੂਹਾ, ਬਾਂਦਰ, ਟਟੀਹਰੀ ...’ ਦੇ ਨਾਂ ਨਾਲ ਸੰਬੋਧਨ ਕਰਨਾ ਨਹੀਂ ਭੁਲਦੇ।
-ਗੌਤਮ ਰਿਸ਼ੀ
Friday, January 30, 2009
ਹੰਸ ਦੀ ਉਡਾਰੀ, ਸਮਝੋਂ ਬਾਹਰੀ
ਹੈਰਾਨੀ ਦੀ ਗੱਲ ਤਾਂ ਨਹੀਂ, ਪਰ ਗੱਲ ਸੋਚਣ ਵਾਲੀ ਹੈ। ਸੁਖਬੀਰ ਬਾਦਲ ਦੀ ਤਾਜ਼ਪੋਸ਼ੀ ਦੇ ਸਮਾਗਮ ਵਿਚ ਹੰਸ ਰਾਜ ਹੰਸ ਨੇ ਬਿਲਕੁਲ ‘ਮਿਠੋ ਮਾਸੀ’ ਦਾ ਕਿਰਦਾਰ ਨਿਭਾਇਆ। ਜਦੋਂ ਸੁਖਬੀਰ ਨੇ ਪ੍ਰੋਗਰਾਮ ਵਿਚ ਆਉਣਾ ਸੀ ਤਾਂ ਉਸਨੇ ਗਾਣਾ ਗਾਇਆ ਕਿ ‘ਆਜਾ ਵੇ ਮਾਹ ਤੇਰਾ ਰਸਤਾ ਉਡੀਕਦੇ ਆ’, ਪਰ ਏਨੇ ਨੂੰ ਬਾਦਲ ਪਰਿਵਾਰ ਦੀ ਨੂੰਹ ਰਾਣੀ ਪਹੁੰਚ ਗਈ, ਹੰਸ ਨੂੰ ਭਿਣਕ ਗੱਲੀ ਤਾਂ ਸੁਰ ਬਦਲ ਲਈ, ਹੰਸ ਨੇ ਗਾਉਣਾ ਸ਼ੁਰੂ ਕਰ ਦਿੱਤਾ ‘ਵਧਾਈਆਂ ਬੀਬੀ ਤੈਨੂੰ, ਵਧਾਈਆਂ ਨੀਂ’। ਨੀਲੇ ਰੰਗ ਦੀ ਪੱਗ ਬੰਨੀ ਹੰਸ ਰਾਜ ਹੰਸ ਸੁਖਬੀਰ ਬਾਦਲ ਵਾਂਗ ਸਫੈਦ ਕਮੀਜ ਪਜਾਮੇ ਵਿਚ ਅਤੇ ਗੂੜੇ ਰੰਗ ਦੀ ਜਾਕੇਟ ਪਾਈ ਅੱਜ ਸਿਆਸਤਦਾਨ ਵੀ ਲੱਗ ਰਿਹਾ ਸੀ, ਅਕਾਲੀ ਦਲ ਦਾ ਅਪਣਾ ਗਾਇਕ ਵੀ, ਬਾਦਲ ਪਰਿਵਾਰ ਦਾ ਵਫਾਦਾਰ ਵੀ, ਉਹ ਹੰਸ ਵੀ ਜੋ ਅਕਸਰ ਹੀ ਨਵੇਂ ਨਵੇ ਰੂਪ ਧਾਰਨ ਕਰਨ ਦਾ ਸ਼ੌਕੀਨ ਹੈ। ਹੰਸ ਨੇ ਸਭ ਤੋਂ ਅਹਿਮ ਗੱਲ ਉਹ ਕੀਤੀ ਕਿ ਇਸ ਸਮਾਗਮ ਵਿਚ ਜਿੱਥੇ ਭਾਜਪਾਈਆਂ ਦਾ ਕਿਸੇ ਨੇ ਨਾਂ ਤੱਕ ਨਹੀਂ ਲਿਆ, ਉਥੇ ਅਕਾਲੀ ਦਲ ਵੱਲੋਂ ਪਹਿਲਾਂ ਹੀ ਤਹਿਸ਼ੁਦਾ ਨੀਤੀ ਮੁਤਾਬਕ ਸਿਰਫ ਸੁਖਬੀਰ ਦਾ ਹੀ ਨਾਮ ਜਪਣ ਵਾਲੀ ਨੀਤੀ ਨੂੰ ਹੰਸ ਨੇ ਥੋੜ੍ਹਾ ਜਿਹਾ ਅਣਗੌਲੇ ਕਰ ਦਿੱਤਾ। ਹੰਸ ਇਕੋ ਇਕ ਅਜਿਹਾ ਅਕਾਲੀ ਰਿਹਾ, ਜਿਸਨੇ ਭਾਜਪਾ ਦੇ ਹੱਕ ਵਿਚ ਇਕਲੌਤਾ ਨਾਅਰਾ ਮਾਰਿਆ। ਖੈਰ ਕੋਈ ਮਿਠਾ ਹੋਵੇ ਤਾਂ ਹੰਸ ਵਰਗਾ, ਮਿਠਾ ਵੀ ਏਨਾ ਕਿ ਦੁਸ਼ਮਣ ਨੂੰ ਵੀ ਪਤਾ ਨਾ ਲੱਗੇ ਕਿ ਮਜਾਕ ਕਰ ਗਿਆ ਜਾਂ ਵਡਿਆਈ।
Sunday, January 18, 2009
‘ਕਾਕਾ ਜੀ’ ਥੋੜੇ ਜਿਹੇ ਹੋਰ ਵੱਡੇ ਹੋ ਗਏ
ਲੈਣਗੇ। ਕਿਉਂਕਿ ਜਿਸ ਸਰਕਾਰ ਵਿਚ ਬਾਦਲ ਪਰਿਵਾਰ ਦੇ 6 ਮੈਂਬਰ ਪਹਿਲਾਂ ਹੀ ਸੂਬੇ ਦੀ ਸਿਆਸਤ ਵਿਚ ਹੋਣ ਅਤੇ ਮੁਖ ਮੰਤਰੀ ਦੀ ਘਰਵਾਲੀ ਤੇ ਨੂੰਹ ਰਾਣੀ ਦੇ ਆਲੇ ਦੁਆਲੇ ਸਾਰਾ ਸਰਕਾਰੀ ਅਮਲਾ ਚੱਕਰ ਕੱਟਦਾ ਹੋਵੇ, ਅਜਿਹੀ ਸਰਕਾਰ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਸ਼ਹਿਜਾਦੇ ਨੂੰ ਡਿਪਟੀ ਮੁਖ ਮੰਤਰੀ ਦਾ ਅਹੁਦਾ ਮਿਲਣਾ ਭਲਾ ਵੀ ਹੈਰਾਨੀ ਦੀ ਗੱਲ ਹੋਵੇਗੀ। ਸੁਖਬੀਰ ਨੂੰ ਮੁਖ ਮੰਤਰੀ ਦੀ ਕੁਰਸੀ ’ਤੇ ਵੇਖਣਾ ਪਰਿਵਾਰ ਦਾ ਸੁਪਨਾ ਹੈ, ਪਰ ਮੁਖ ਮੰਤਰੀ ਬਣਾਉਣ ਦੀ ਥਾਂ ਡਿਪਟੀ ਦਾ ਅਹੁਦਾ ਦੇਣਾ ਮਜ਼ਬੂਰੀ ਸੀ। ਮੁੱਖ ਕਾਰਨ ਤਾਂ ਇਹੀ ਸੀ ਕਿ ਸੁਖਬੀਰ ਸਿੰਘ ਦੇ ਨਿਤ ਕੀਤੇ ਜਾ ਰਹੇ ਐਲਾਨਾਂ ਅਤੇ ਹੁਕਮਾਂ ਦਾ ਸਰਕਾਰੇ ਦਰਬਾਰੇ ਕੋਈ ਅਮਲ ਨਹੀਂ ਸੀ ਹੋ ਰਿਹਾ। ਸੁਖਬੀਰ ਵਲੋਂ ਦਿੱਤੇ ਜਾ ਰਹੇ ਹੁਕਮਾਂ ਨੂੰ ਸਰਕਾਰੀ ਮਾਨਤਾ ਦਿਵਾਉਣ ਲਈ ਹੀ ਉਸਨੂੰ ਬਾਦਲ ਸਰਕਾਰ ਨੇ ਇਕ ਹੋਰ ਫੀਤੀ ਲਗਾਈ ਗਈ ਹੈ। ਲੁਕਵੀਂ ਗੱਲ ਇਹ ਵੀ ਹੈ ਕਿ ਏਨੇ ਰੌਲੇ ਰੱਪੇ ਦੇ ਬਾਵਜੂਦ ਸੁਖਬੀਰ ਸਿੰਘ ਹਾਲੇ ਤੱਕ ਪੰਜਾਬ ਦੀ ਸਿਆਸਤ ਵਿਚ ‘ਵੱਡੇ’ ਨਹੀਂ ਹੋਏ। ਹੋਰ ਜਾਣਕਾਰੀ ਮੁਤਾਬਕ ਲੋਕ ਸੰਪਰਕ ਵਿਭਾਗ ਵਿਚ ਵੱਡਾ ਫੇਰਬਦਲ ਕਰ ਦਿੱਤਾ ਗਿਆ ਹੈ ਕਿਉਂਕਿ ਵਿਭਾਗ ਦੇ ਮੁੱਖ ਅਹੁਦੇਦਾਰ ਸੁਖਬੀਰ ਦੀ ਪੰਜਾਬ ਵਿਚ ਬੱਲੇ ਬੱਲੇ ਕਰਵਾਉਣ ਵਿਚ ਨਾਕਾਮ ਰਹੇ। ਸਾਰੇ ਘਟਨਾਕ੍ਰਮ ਵਿਚ ਵੇਖਣ ਵਾਲੀ ਗੱਲ ਤਾਂ ਇਹ ਸੀ ਕਿ ਜਿਹੜੇ ਮੂਹਰਲੀ ਕਤਾਰ ਦੇ ਬਾਦਲ ਪੱਖੀ ਜਥੇਦਾਰ ਪਿਛਲੇ ਹਫਤੇ ਸੁਖਬੀਰ ਸਿੰਘ ਨੂੰ ਮੁਖ ਮੰਤਰੀ ਬਣਾਉਣ ਦਾ ਸਮਰਥਨ ਕਰਦੇ ਆ ਰਹੇ ਸਨ, ਉਨਾਂ ਨੇ ਅਚਾਨਕ ਹੀ ਸੁਖਬੀਰ ਦੇ ਅਹੁਦੇ ਨੂੰ ਛੋਟਾ ਕਿਉਂ ਕਰ ਦਿੱਤਾ ਅਤੇ ਜੂਨੀਅਰ ਬਾਦਲ ਨੂੰ ‘ਡਿਪਟੀ’ ਬਣਾਉਣ ’ਤੇ ਅਪਣੀ ਮੋਹਰ ਕਿਵੇਂ ਲਗਾ ਦਿੱਤਾ।Sunday, January 11, 2009
ਵਿਆਹ ਲਈ ਤਿਆਰ ਕੁਆਰਾ ਮੰਤਰੀ
ਚ ਬਿਜ਼ਨਸ ਕਰਦੇ ਹਨ ਤੇ ਉਨ੍ਹਾਂ ਦਾ ਪਿਛੋਕੜ ਸੰਗਰੂਰ ਜ਼ਿਲ੍ਹੇ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਪਿੰਡ ਬਡਰੁੱਖਾਂ ਦਾ ਹੈ। ਮਜੀਠੀਆ ਨੇ ਵਿਆਹ ਦੀ ਗੱਲ ਮੰਨਦਿਆਂ ਕਿਹਾ ਕਿ ਹਾਂ ਮੈਂ ਵਿਆਹ ਕਰਨ ਦੀ ਸੋਚ ਰਿਹਾ ਹਾਂ। ਗੱਲਬਾਤ ਚੱਲ ਰਹੀ ਹੈ। ਪਰ ਤਾਰੀਕ ਪੱਕੀ ਨਹੀਂ ਹੋਈ। ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਅੰਮ੍ਰਿਤਸਰ ਵਿਚ ਉਸ ਦੀ ਮੰਗਣੀ 1 ਮਾਰਚ ਨੂ ਹੋਵੇਗੀ ਅਤੇ ਵਿਆਹ ਦੀ ਤਾਰੀਕ ਅਪ੍ਰੈਲ ਮਈ ਵਿਚ ਤੈਅ ਹੋ ਸਕਦੀ ਹੈ। ਯਾਨੀ ਵਿਆਹ ਚੋਣਾਂ ਤੋਂ ਬਾਅਦ ਹੀ ਹੋਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਮਜੀਠੀਆ ਲਈ ਕੁੜੀ ਲੱਭਣ ਲਈ ਪੱਤਰਕਾਰਾਂ ਨੂੰ ਵੀ ਕਹਿੰਦੇ ਦੇਖੇ ਗਏ ਹਨ। ਮਜੀਠੀਆ ਦੀ ਜਿੱਦ ਸੀ ਕਿ ਮੰਤਰੀ ਬਣਨ ਤੋਂ ਬਾਅਦ ਹੀ ਵਿਆਹ ਕਰਵਾਏਗਾ। ਇਸ ਸਮੇਂ ਉਹ ਜਲ ਸਪਲਾਈ, ਸੂਚਨਾ ਅਤੇ ਲੋਕ ਸੰਪਰਕ, ਇਸ਼ਤਿਹਾਰ ਅਤੇ ਤਕਨੀਕੀ, ਵਾਤਾਵਰਣ ਅਤੇ ਗੈਰ ਰਵਾਇਤੀ ਊਰਜਾ ਸੋਮਿਆਂ ਦੇ ਮੰਤਰਾਲੇ ਦੇਖ ਰਹੇ ਹਨ।
Friday, December 5, 2008
ਰਾਮੂਵਾਲੀਆ ਨੇ ਝੰਡੇ ਦਾ ਰੰਗ ਕਿਉਂ ਬਦਲਿਆ
ਜਾਂਦੇ ਸਨ। ਰਾਮੂਵਾਲੀਆ ਖੁਦ ਕਈ ਵਾਰ ਲੋਕਾਂ ਨੂੰ ਸੰਬੋਧਨ ਕਰਦੇ ਅਪਣਾ ਦੁੱਖ ਦੱਸਦੇ ਸਨ। ਰਾਮੂਵਾਲੀਆ ਨੇ ਕਹਿਣਾ, ਭਾਈ ਬੀਬਾ ਸਾਨੂੰ ਇਕ ਕੰਮ ਦੀ ਬੜੀ ਔਖ ਆ ਰਹੀ ਹੈ। ਮੇਰੀ ਪਾਰਟੀ ਦੀਆਂ ਝੰਡੀਆਂ ਪਿੰਡਾਂ ’ਚ ਨਹੀਂ ਪਹੁੰਚਾਈਆ ਜਾ ਰਹੀਆਂ। ਜੇ ਤੁਸੀਂ ਹਿੰਮਤ ਕਰਕੇ ਆਹ ਪੰਜ ਛੇ ਰੰਗ ਦੇ ਕੱਪੜੇ ਲੈ ਕੇ ਪੰਜ-ਪੰਜ ਝੰਡੀਆਂ ਅਪਣੀਆਂ ਗਲੀਆਂ ਵਿਚ ਲਗਾ ਲਓ, ਤਾਂ ਬੜਾ ਸਹਿਯੋਗ ਹੋਵੇਗਾ। ਏਨੇ ਰੰਗਾਂ ਦੇ ਕੱਪੜੇ ਨਾ ਕਿਸੇ ਤੋਂ ਇਕੱਠੇ ਹੋਣੇ ਤੇ ਨਾ ਝੰਡੀਆਂ ਬਣਨੀਆਂ। ਬਲਵੰਤ ਰਾਮੂਵਾਲੀਆ ਨੇ ਫੇਰ ਕਹਿਣਾ, ਬਈ ਅਕਾਲੀਆਂ ਦੀ ਕੇਸਰੀ ਝੰਡੀ ਤਾਂ ਉਨਾਂ ਨੂੰ ਮਿਲੇ ਸਿਰੋਪਿਆਂ ਤੋਂ ਹੀ ਬਣਾ ਲੈਂਦੇ ਨੇ, ਮੇਰੀ ਝੰਡੀ ਵਾਹਵਾ ਰੰਗਾਂ ਦੀ ਹੋਣ ਕਰਕੇ ਸੌਖੀ ਨਹੀਂ ਬਣਦੀ। ਖੈਰ ਹੁਣ ਰਾਮੂਵਾਲੀਆ ਦੀ ਚਿੰਤਾ ਮੁੱਕ ਗਈ। ਅਕਾਲੀਆਂ ਵਾਂਗ ਉਸ ਦੀਆਂ ਵੀ ਇਕੋ ਰੰਗ ਦੀਆਂ ਬਸੰਤੀ ਝੰਡੀਆਂ ਸੌਖੀਆਂ ਹੀ ਬਣ ਜਾਇਆ ਕਰਨੀਆਂ।ਭੱਠਲ ਨੂੰ ਗੁੱਸਾ ਕਿਉਂ ਆਇਆ ?
ਪ੍ਰਕਾਸ਼ ਸਿੰਘ ਬਾਦ
ਲ ਦੇ ਨਾਲ ਨਾਲ ਘੁੰਮ ਕੇ ਬੀਬੀ ਭੱਠਲ ਨੂੰ ਵੀ ਉਨਾਂ ਵਾਲੀਆਂ ਆਦਤਾਂ ਪੈ ਗਈਆਂ ਹਨ। ਜਿਵੇਂ ਸ. ਬਾਦਲ ਦਾ ਪੁੱਤਰ ਮੋਹ ਅੱਜਕੱਲ੍ਹ ਸ਼ਿਖਰ ’ਤੇ ਹੈ ਉਵੇਂ ਹੀ ਬੀਬੀ ਜੀ ਨੂੰ ਅਪਣੇ ਪੁੱਤ ਦਾ ਮੋਹ ਜਾਗ ਪਿਆ। ਕੈਪਟਨ ਅਮਰਿੰਦਰ ਸਿੰਘ ਨੇ ਪਾਰਲੀਮੈਂਟ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਅਤੇ ਰਾਮੂਵਾਲੀਆ ਨੇ ਸੰਗਰੂਰ ਤੋਂ ਕਾਂਗਰਸ ਨਾਲ ਰਲ ਕੇ ਚੋਣ ਲੜਣ ਦਾ ਐਲਾਨ ਕਰ ਦਿੱਤਾ। ਫਿਰ ਕੀ ਸੀ, ਬੀਬੀ ਭੱਠਲ ਨੂੰ ਗੁੱਸਾ ਆ ਗਿਆ। ਬੀਬੀ ਨੇ ਕਿਹਾ ਕਿ ਨਾ ਤਾਂ ਕੈਪਟਨ ਨੂੰ ਸੂਚੀ ਤਿਆਰ ਕਰਨ ਦਾ ਅਧਿਕਾਰ ਹੈ ਤਾਂ ਰਾਮੂਵਾਲੀਆ ਨਾਲ ਕਾਂਗਰਸ ਦਾ ਕੋਈ ਮੇਲ ਹੋਇਆ। ਬੀਬੀ ਚਾਹੇ ਜੋ ਮਰਜੀ ਕਹੇ। ਗੁੱਸਾ ਤਾਂ ਇਸ ਗੱਲ ਦਾ ਹੈ ਕਿ ਦੋਹਾਂ ਨੇ ਉਸਦੇ ਪੁੱਤ ਰਾਹੁਲ ਭੱਠਲ ਦਾ ਨਾਂ ਨਹੀਂ ਲਿਆ। ਬਾਦਲ ਅਪਣੇ ਪੁੱਤ ਸੁਖਬੀਰ ਨੂੰ ਹੁਣ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰਨ ਲੱਗੇ ਨੇ ਅਤੇ ਪਿੱਛੇ ਪਿੱਛੇ ਕੈਪਟਨ ਨੇ ਵੀ ਰਣਇੰਦਰ ਸਿੰਘ ਨੂੰ ਕਿੰਗ ਬਣਾਉਣ ਦੀ ਮੁਹਿੰਮ ਵਿਢੀ ਹੋਈ ਹੈ, ਹੁਣ ਜੇ ਬੀਬੀ ਜੀ ਦੇ ਪੁੱਤ ਦੀ ਕੋਈ ਬਾਤ ਨਾ ਪੁੱਛੇ ਤਾਂ ਗੁੱਸਾ ਤਾਂ ਆਉਣਾ ਹੀ ਹੈ ਨਾ?
-ਗੌਤਮ ਰਿਸ਼ੀ
ਮਰਿਆਦਾ ਵਾਲੇ ਡੇਰੇ ਕਿਹੜੇ ?
ਦਿਨੀਂ ਜਥੇਦਾਰ ਸਾਹਿਬ ਨੂੰ ਮਿਲਿਆ। ਉਨਾਂ ਨੇ ਕਿਹਾ ਕਿ ਸਿੰਘ ਸਾਹਿਬ, ਕੁਝ ਸਿੱਖ ਕਹਾਉਣ ਵਾਲੇ ਜੱਥੇ ਸਾਡੇ ਡੇਰਿਆਂ ਵਿਚ ਆ ਕੇ ਕਿਰਪਾਨਾਂ ਦੇ ਰੌਅਬ ਹੇਠ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਬਰਦਸਤੀ ਚੁੱਕ ਕੇ ਲੈ ਜਾਂਦੇ ਨੇ। ਅਸੀਂ ਵੀ ਗੁਰੂ ਦੇ ਸੇਵਕ ਹਾਂ। ਸਾਡੇ ਬਾਰੇ ਵੀ ਸੋਚੋ। ਜਥੇਦਾਰ ਸਾਹਿਬ ਨੂੰ ਗੱਲ ਸਮਝ ਪੈ ਗਈ। ਉਨਾਂ ਨੇ ਤੁਰੰਤ ਕਹਿ ਦਿੱਤਾ ਕਿ ਮਰਿਆਦਾ ਵਾਲੇ ਡੇਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਚੁੱਕੇ ਜਾਣਗੇ। ਬਿਆਨ ਨੇ ਜਥੇਦਾਰ ਨੰਦਗੜ੍ਹ ਦੀ ਮੁਹਿੰਮ ਤਾਂ ਠੰਡੀ ਪਾ ਦਿੱਤੀ ਪਰ ਸਿਮਰਨਜੀਤ ਮਾਨ ਵਰਗੇ ਆਗੂਆਂ ਨੂੰ ਤਾਂ ਜਥੇਦਾਰ ਦੀ ਗੱਲ ਫਿਰ ਪੱਲੇ ਨਾ ਪਈ। ਨਵੇਂ ਜਥੇਦਾਰ ਨੇ ਇਹ ਤਾਂ ਦੱਸਿਆ ਨਹੀਂ ਕਿ ਮਰਿਆਦਾ ਵਾਲੇ ਡੇਰੇ ਹੈ ਕਿਹੜੇ ਕਿਹੜੇ? ਮਾਨ ਸਾਹਿਬ ਤਾਂ ਇਕੋ ਗੱਲ ਪੁੱਛਦੇ ਨੇ ਕਿ ਬੀਬੀ ਜਗੀਰ ਦਾ ਡੇਰਾ ਮਰਿਆਦਾ ਵਾਲਾ ਹੈ ਜਾਂ ਨਹੀਂ?Thursday, November 13, 2008
ਕਾਹਲੇ ਸੁਖਬੀਰ ਬਾਦਲ ਨੇ ਬਿਨਾ ਅਧਿਕਾਰਾਂ ਦੇ ਹੀ ਐਲਾਨੇ ਉਮੀਦਵਾਰ
ਹੋਵੇ। ਸੁਖਬੀਰ ਨੇ ਰੈਲੀ ਦੀ ਕਾਮਯਾਬੀ ਦਾ ਸਿਹਰਾ ਵਿਰਸਾ ਸਿੰਘ ਵਲਟੋਹਾ ਸਿਰ ਬੰਨਦਿਆਂ ਉਸ ਨੂੰ ਪਾਰਟੀ ਵਲੋਂ ਅਪਣਾ ਉਮੀਦਵਾਰ ਐਲਾਨ ਦਿੱਤਾ। ਤਾੜੀਆਂ ਵੱਜ ਗਈਆਂ। ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਬੋਲਣ ਦੀ ਵਾਰੀ ਆਈ ਤਾਂ ਉਹਨਾਂ ਨੂੰ ਸੁਖਬੀਰ ਦਾ ਬਚਪਨਾਂ ਰੜਕਦਾ ਰਿਹਾ। ਸੁਖਬੀਰ ਦੇ ਐਲਾਨ ’ਤੇ ਕਿੰਤੂ ਕਰਦਿਆਂ ਪ੍ਰਕਾਸ਼ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਦੇ ਨਾਂ ’ਤੇ ਹਾਲੇ ਵਿਚਾਰ ਕਰਾਂਗੇ, ਨਾਲ ਹੀ ਸੁਖਬੀਰ ਨੂੰ ਸਲਾਹ ਦਿੱਤੀ ਕਿ ਉਹ ਕਾਹਲਾ ਨਾ ਪਿਆ ਕਰੇ। ਪਾਰਟੀ ਦੀ ਰਵਾਇਤ ਮੁਤਾਬਕ ਕਿਸੇ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਵਰਕਿੰਗ ਕਮੇਟੀ ਸਾਰੇ ਅਧਿਕਾਰ ਪ੍ਰਧਾਨ ਨੂੰ ਦੇ ਦਿੰਦੀ ਹੈ। ਜਿਸ ਤੋਂ ਬਾਅਦ ਹੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾਂ ਅਪਣੇ ਮਨਪਸੰਦ ਬੰਦੇ ਦਾ ਨਾਂ ਐਲਾਨਦੇ ਹਨ। ਹੁਣ ਪ੍ਰਧਾਨਗੀ ਸੁਖਬੀਰ ਸਿੰਘ ਦੇ ਹੱਥ ਹੈ ਪਰ ਲੱਗਦੈ ਪ੍ਰਕਾਸ਼ ਸਿੰਘ ਬਾਦਲ ਦੀ ਦੀ ਦੋ ਸਾਲ ਪਹਿਲਾਂ ਦਿੱਤੀ ਸਲਾਹ ਨੂੰ ਸੁਖਬੀਰ ਨੇ ਲੜ ਨਹੀਂ ਸੀ ਬੰਨਿਆ। ਸੁਖਬੀਰ ਸਿੰਘ ਬਾਦਲ ਨੂੰ ਵਰਕਿੰਗ ਕਮੇਟੀ ਨੇ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਚੁਨਣ ਦੇ ਅਧਿਕਾਰ ਹਾਲੇ ਦੇਣੇ ਸਨ, ਪਰ ਆਦਤ ਤੋਂ ਹੋਛੇ ਅਤੇ ਕਾਹਲੇ ਸੁਖਬੀਰ ਸਿੰਘ ਨੇ ਜ¦ਧਰ ਵਿਚ ਹੰਸ ਰਾਜ ਹੰਸ ਸਣੇ ਚਾਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਗੱਲ ਦਾ ਮੀਡੀਆ ਦੀਆਂ ਖਬਰਾਂ ਵਿਚ ਕਿਤੇ ਵੀ ਜਿਕਰ ਨਾ ਆਇਆ ਪਰ ‘ਸਿਆਣੇ ਬੰਦਿਆਂ’ ਦੀ ਵਰਕਿੰਗ ਕਮੇਟੀ ਨੇ ਭਲਾਂ ਕੀ ਸੋਚ ਕੇ ਸੁਖਬੀਰ ਬਾਦਲ ਨੂੰ ਉਮੀਦਵਾਰ ਚੁਣਨ ਦੇ ਅਧਿਕਾਰ ਦਿੱਤੇ, ਤਕਰੀਬਨ ਅੱਧੇ ਉਮੀਦਵਾਰ ਤਾਂ ‘ਪ੍ਰਧਾਨ ਜੀ’ ਨੇ ਪਹਿਲਾਂ ਹੀ ਬਣਾ ਦਿੱਤੇ।-ਗੌਤਮ ਰਿਸ਼ੀ
‘ਕੋਕ’ ਦਾ ਆਸ਼ਕ ਸੁਖਬੀਰ ਬਾਦਲ
ਕਈ ਮਹੀਨਿਆਂ ਤੋਂ ਵੱਡੀ ਮਿਕਦਾਰ ਵਿਚ ਕੋਕ ਪੀ ਰਹੇ ਹਨ। ਸੁਖਬੀਰ ਬਾਦਲ ਦੇ ਸਮਰਥਕ ਵੀ ਹੁਣ ਉਨਾਂ ਦੀ ਆਓ ਭਗਤ ਵਿਚ ‘ਕੋਕ’ ਪੇਸ਼ ਕਰਦੇ ਹਨ। ਸੁਖਬੀਰ ਬਾਦਲ ਦੀ ਇੱਛਾ ਹੈ ਕਿ ਉਹ ਛੇਤੀ ਹੀ ਟੀਵੀ ਸਕਰੀਨ ’ਤੇ ਕੋਕ ਦੀਆਂ ਮਸ਼ਹੂਰੀਆਂ ਕਰਦੇ ਨਜ਼ਰ ਆਉਣ। ਜਿਸਦੇ ਲਈ ਸੁਖਬੀਰ ਸਿੰਘ ਨੇ ਕੁਝ ਵਕਤ ਪਹਿਲਾਂ ਕੋਕ ਦੇ ਸੀਈਓ ਨੂੰ ਇਹ ਪੇਸ਼ਕਸ਼ ਕੀਤੀ ਕਿ ਕੰਪਨੀ ਕਰੋੜਾਂ ਰੁਪਏ ਖਰਚ ਕੇ ਰਿਤਿਕ ਰੌਸ਼ਨ ਅਤੇ ਆਮਿਰ ਖਾਨ ਤੋਂ ਕੋਕ ਦੀ ਮਸ਼ਹੂਰੀ ਕਰਾਉਂਦੀ ਹੈ, ਜਦਕਿ ਉਹ ਕਰੋੜਾਂ ਲੋਕਾਂ ਦੇ ਮੇਰੇ ਵਰਗੇ ਆਗੂਆਂ ਤੋਂ ਕੋਕ ਦੀ ਇਸ਼ਤਿਹਾਰਬਾਜ਼ੀ ਕਿਉਂ ਨਹੀਂ ਕਰਵਾ ਲੈਂਦੀ। ਉਸ ਸਮੇਂ ਤਾਂ ਕੰਪਨੀ ਦੇ ਅਧਿਕਾਰੀ ਨੇ ਹਾਸੇ ਮਜਾਕ ਵਿਚ ਹੀ ਸੁਖਬੀਰ ਦੀ ਗੱਲ ਦਾ ਟਾਲਾ ਵੱਟ ਦਿੱਤਾ ਪਰ ਸੁਖਬੀਰ ਦਾ ਸੁਪਨਾ ਉਦੋਂ ਟੁੱਟ ਗਿਆ ਜਦੋਂ ਕੰਪਨੀ ਨੇ ਉਸਨੂੰ ਕੋਕ ਦਾ ਬ੍ਰਾਂਡ ਅੰਬੈਸਡਰ ਬਣਾਉਣ ਤੋਂ ਨਾਂਹ ਕਰ ਦਿੱਤੀ ਅਤੇ ਉਲਟਾ ਦਿੱਲੀ ਦੇ ਸਿੱਖ ਆਗੂਆਂ ਨੇ ਇਸਨੂੰ ਮਾੜੀ ਮਾਨਸਿਕਤਾ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮਾਡਰਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੱਗਦੇ ਹੱਥ ਨੁਕਤਾਚੀਨੀ ਵੀ ਕਰ ਦਿੱਤੀ। ਖੈਰ, ਸੁਖਬੀਰ ਬਾਦਲ ਮਾਡਲਿੰਗ ਜਾਂ ਅਦਾਕਾਰੀ ਕਰਨ ਤੋਂ ਤਾਂ ਫਿਲਹਾਲ ਖੁੰਝ ਗਏ, ਪਰ ਉਹ ਜਿੱਥੇ ਵੀ ਜਾਂਦੇ ਹਨ, ਹੁਣ ਚਾਹ-ਦੁੱਧ ਦੀ ਥਾਂ ‘ਕੋਕ’ ਦੇ ਘੁੱਟ ਭਰਨੇ ਨਹੀਂ ਭੁੱਲਦੇ।ਬਾਦਲ ਦੀ ਦੋਚਿੱਤੀ
ਕਿ ਪਾਰਲੀਮੈਂਟ ਦੀ ਬਠਿੰਡਾ ਸੀਟ ਤੋਂ ਇਸ ਵਾਰ ਬਾਦਲ ਪਰਿਵਾਰ ਵਿਚੋਂ ਹੀ ਕੋਈ ਚੋਣ ਲੜੇਗਾ, ਪਰ ਘਰ ਵਿਚ ਇਹ ਨਿਰਣਾ ਨਹੀਂ ਲਿਆ ਗਿਆ ਕਿ ਖੜਾ ਕੌਣ ਹੋਵੇਗਾ? ਸੁਖਬੀਰ ਬਾਦਲ ਦੀ ਵਹੁਟੀ, ਮਾਂ ਅਤੇ ਪਾਪਾ ਜੀ, ਸਾਰੇ ਹੀ ਬਠਿੰਡੇ ਤੋਂ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ। ਬੀਬੀਆਂ ਤਾਂ ਆਨੇ ਬਹਾਨੇ ਜਲਸੇ ਵੀ ਕਰਨ ਲੱਗੀਆਂ ਹਨ ਪਰ ਪ੍ਰਕਾਸ਼ ਸਿੰਘ ਬਾਦਲ ਅੱਜਕੱਲ੍ਹ ਚਿੰਤਾ ਵਿਚ ਹਨ। ਪਾਰਲੀਮੈਂਟ ਚੋਣਾਂ ਦੇ ਨੇੜੇ ਤੇੜੇ ਸੁਖਬੀਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ। ਸੰਭਾਵਨਾ ਹੈ ਕਿ ਪ੍ਰਕਾਸ਼ ਸਿੰਘ ਬਠਿੰਡਾ ਸੀਟ ਤੋਂ ਚੋਣ ਲੜ ਸਕਦੇ ਹਨ, ਪਰ ਕਠਿਨਾਈ ਇਹ ਹੈ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਆਸਾਰ ਹਾਲੇ ਬਹੁਤੇ ਚਮਕਦਾਰ ਨਹੀਂ ਹਨ। ਚਰਚਾ ਹੈ ਕਿ ਭਾਜਪਾ ਦੀ ਸਰਕਾਰ ਬਣਨ ਦੀ ਸੂਰਤ ਵਿਚ ਬਾਦਲ ਦੇਸ਼ ਦੇ ਉਪ ਪ੍ਰਧਾਨ ਮੰਤਰੀ ਬਣ ਸਕਦੇ ਹਨ। ਇਸੇ ਦਾਅਵੇ ਨੂੰ ਪੁਖਤਾ ਕਰਨ ਲਈ ਉਹ ਓਮ ਪ੍ਰਕਾਸ਼ ਚੌਟਾਲਾ ਵਰਗੇ ਆਗੂ ਭਾਜਪਾ ਗੱਠਜੋੜ ਵਿਚ ਸ਼ਾਮਲ ਕਰਵਾ ਰਹੇ ਹਨ। ਪਰ ਡੁੱਬੀ ਤਾਂ, ਜੇ ਸਾਹ ਨਾ ਆਇਆ। ਦੋਚਿੱਤੀ ਤਾਂ ਇਹੋ ਹੈ ਕਿ ਭਾਜਪਾ ਦੀ ਸਰਕਾਰ ਬਣੇਗੀ ਵੀ ਕਿ ਨਹੀਂ?-ਗੌਤਮ ਰਿਸ਼ੀ