ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Wednesday, April 22, 2009

ਸੁਖਬੀਰ ਬਾਦਲ ਦਾ ‘ਕਾਕਾ ਜੀ’ ਵੀ ਬਣੇਗਾ ਅਕਾਲੀਆਂ ਦਾ ਆਗੂ

ਪੁੱਤਰ ਮੋਹ ਕੀ ਕੁਝ ਨਹੀਂ ਕਰਵਾਉਂਦਾ। ਪ੍ਰਕਾਸ਼ ਸਿੰਘ ਬਾਦਲ ਚਾਹੇ ਸੁਖਬੀਰ ਬਾਦਲ ਨੂੰ ਬੜੇ ਸਬਰ ਨਾਲ ਹੌਲੀ ਹੌਲੀ ਸਿਆਸਤ ਦੀਆਂ ਪੌੜੀਆਂ ਚੜ ਰਹੇ ਹਨ। ਪਰ ਸੁਖਬੀਰ ਸਿੰਘ ਬਾਦਲ ਹੁਣ ਅਪਣੇ ਪੁੱਤਰ ਨੂੰ ਛੋਟੀ ਜਿਹੀ ਉਮਰ ਵਿਚ ਵੱਡਾ ਨੇਤਾ ਵੇਖਣਾ ਲੋਚਦੇ ਹਨ। ਸੁਖਬੀਰ ਸਿੰਘ ਬਾਦਲ ਦੇ ਮੂੰਹ ’ਚੋਂ ਆਖਰ ਉਹ ਨਿਕਲ ਗਿਆ, ਜੋ ਬਹੁਤੇ ਅਕਾਲੀ ਜਥੇਦਾਰਾਂ ਨੂੰ ਸ਼ਾਇਦ ਖੁਸ਼ਗਵਾਰ ਨਾ ਲੱਗੇ। ਜੈਤੋ ਦੇ ਪਿੰਡ ਅਬਲੂ ਵਿਚ ਸੁਖਬੀਰ ਬਾਦਲ ਅਪਣੇ ਪਰਿਵਾਰ ਦੇ ਨਾਂ ’ਤੇ ਵੋਟਾਂ ਮੰਗ ਰਹੇ ਸਨ। ਸੁਖਬੀਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਤੁਹਾਡੀ ਸੇਵਾ ਦੇ ਲੇਖੇ ਲਾ ਦਿੱਤੀ, ਪਿਛਲੇ 12 ਸਾਲਾਂ ਤੋਂ ਮੈਂ ਵੀ ਸੇਵਾਦਾਰ ਵਜੋਂ ਕੰਮ ਕਰ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਮੇਰਾ ਬੇਟਾ ਅਨੰਤਵੀਰ ਸਿੰਘ ਬਾਦਲ ਵੀ ਤੁਹਾਡਾ ਸੇਵਕ ਬਣ ਕੇ ਰਹੇਗਾ।’ ਹੁਣ ਇਸ ਗੱਲ ਨੇ ਇਹ ਤਾਂ ਸਾਫ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਤੋਂ ਬਾਅਦ ਵੀ ਕਿਸੇ ਹੋਰ ਜਥੇਦਾਰ ਦਾ ਨੰਬਰ ਲੱਗਣ ਵਾਲਾ ਨਹੀਂ ਹੈ। ਸੁਖਬੀਰ ਸਿੰਘ ਦੇ ਕਹਿਣ ਮੁਤਾਬਕ ਹੁਣ ਉਨਾਂ ਦੇ ਲਾਡਲੇ ਦੀ ਵਾਰੀ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਆਨੰਤਵੀਰ ਸਿੰਘ ਦੇ ਬਾਪ ਨੂੰ ‘ਜਥੇਦਾਰ’ ਹਾਲੇ ਵੀ ‘ਕਾਕਾ ਜੀ’ ਕਹਿ ਕੇ ਬੁਲਾਉਂਦੇ ਹੋਣ, ਉਸ ਦਾ ਅਪਣਾ ‘ਕਾਕਾ ਜੀ’ ਕਦੋਂ ਜਾ ਕੇ ‘ਜਥੇਦਾਰ’ ਬਣੇਗਾ? ਸੁਖਬੀਰ ਸਿੰਘ ਬਾਦਲ ਨੇ ਅਪਣੀ ਪਹਿਲੀ ਚੋਣ 1996 ’ਚ ਲੜੀ ਸੀ। ਮਹਿਜ 12 ਸਾਲ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਏ। ਗੱਲ ਸੋਚਣ ਵਾਲੀ ਹੈ। ਸੁਖਬੀਰ ਸਿੰਘ ਬਾਦਲ ਦੀ ਏਨੀ ਤਰੱਕੀ ਨੂੰ ਵੀ ਬਜੁਰਗ ਜਥੇਦਾਰ ਸਿਰਫ ਵੱਡੇ ਬਾਦਲ ਸਾਹਿਬ ਦਾ ‘ਪ੍ਰਤਾਪ’ ਹੀ ਦੱਸਦੇ ਨੇ। ਮਤਲਵ ਸੁਖਬੀਰ ਦੀ ਉਪਲਬਧੀ ਨਾਲੋ ਉਸ ਨਾਲ ‘ਬਾਦਲ ਸ਼ਬਦ’ ਦਾ ਜ਼ਿਆਦਾ ਆਸ਼ੀਰਵਾਦ ਹੈ। ਸੁਭਾਵਿਕ ਹੀ ਇਹੀ ਲਾਹਾ ਅਨੰਤਵੀਰ ਸਿੰਘ ਬਾਦਲ ਨੂੰ ਮਿਲੇਗਾ। ਸੁਖਬੀਰ ਸਿੰਘ ਨੂੰ ਪਾਰਟੀ ਦੇ ਅਹੁਦੇ ਲੈ ਲੈ ਕੇ ਅਪਣਾ ¦ਮਾ ਸਿਆਸੀ ਕੈਰੀਅਰ ਵਿਖਾਉਣ ਲਈ ਕਈ ਪਾਪੜ ਵੇਲਣੇ ਪਏ ਅਤੇ ਪਾਰਟੀ ’ਚ ਬਗਾਵਤਾਂ ਦਾ ਸਾਹਮਣਾ ਕਰਨਾ ਪਿਆ। ਸਾਫ ਹੈ ਕਿ ਨਿੱਕੜੇ ਬਾਦਲ ਨੂੰ ਹੋਰ ਜ਼ਿਆਦਾ ਮੁਸ਼ੱਕਤ ਕਰਨੀ ਪਵੇਗੀ। ਹੁਣ ਕਿਤੇ ਇਹ ਨਾ ਹੋਵੇ ਕਿ ਅਕਾਲੀ ਦਲ ’ਚ ਇਕ ਨਵਾਂ ਵਿੰਗ ਬਣਾ ਦਿੱਤਾ ਜਾਵੇ ‘ਬੱਚਾ ਦਲ’ ਅਤੇ ਉਸਦਾ ਪ੍ਰਧਾਨ ਥਾਪ ਦਿੱਤਾ ਜਾਵੇ ਸੁਖਬੀਰ ਸਿੰਘ ਦੇ ‘ਨਿੱਕੜੇ ਜਥੇਦਾਰ’ ਨੂੰ। ਆਖਰ 24-25 ਸਾਲ ਦੀ ਉਮਰ ’ਚ ਜਦੋਂ ਨੂੰ ਬੀਏ ਕਰੇਗਾ, ਉਦੋਂ ਤੱਕ 20 ਸਾਲਾਂ ਦਾ ਸਿਆਸੀ ਤਜ਼ਰਬਾ ਵੀ ਹੋ ਜਾਵੇਗਾ। ਜੇ ਬਾਰਾਂ ਸਾਲਾਂ ਦੇ ਕੈਰੀਅਰ ’ਚ ਸੁਖਬੀਰ ਸਿੰਘ ਪਾਰਟੀ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਬਣ ਸਕਦੇ ਨੇ, ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਆਨੰਤਵੀਰ ਸਿੰਘ ਨੂੰ 20 ਸਾਲਾਂ ਬਾਅਦ ਮੁੱਖ ਮੰਤਰੀ ਬਣਨਾ ਕੀ ਔਖਾ?
-ਗੌਤਮ ਰਿਸ਼ੀ

3 comments:

ਸਤਵੀਰ said...
This post has been removed by the author.
ਸਤਵੀਰ said...

ਵੀਰ ਜੀ,
ਤੁਹਾਡਾ ਬਲਾਗ ਬਹੁਤ ਵਧੀਆ ਲੱਗਾ |

vinod kumar said...

ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
ਧੰਨਵਾਦ

ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

ਵਿਨੋਦ ਕੁਮਾਰ