ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, January 1, 2010

ਹੰਸ ਰਾਜ ਹੰਸ ਨੇ ਸਿਆਸਤ ਤੋਂ ਤੌਬਾ ਕੀਤੀ

ਰਾਜਨੀਤੀ ਵਿਚ ਆਉਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ : ਹੰਸ

ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਜ¦ਧਰ ਪਾਰਲੀਮੈਂਟ ਹਲਕੇ ਤੋਂ ਚੋਣ ਲੜਣ ਵਾਲੇ ਗਾਇਕ ਹੰਸ ਰਾਜ ਹੰਸ ਨੇ ਸੱਤ ਮਹੀਨੇ ਬਾਅਦ ਹੀ ਸਿਆਸਤ ਤੋਂ ਤੌਬਾ ਕਰ ਲਈ ਹੈ। ਨਵੇਂ ਵਰ੍ਹੇ ਮੌਕੇ ਇਕ ਅਖਬਾਰ ਨਾਲ ਗੱਲਬਾਤ ਦੌਰਾਨ ਹੰਸ ਰਾਜ ਹੰਸ ਨੇ ਕਿਹਾ ਕਿ ਸਾਲ 2010 ਵਿਚ ਮੁਹੱਬਤਾਂ ਦੇ ਨਗਮੇਂ ਸੁਣਾਉਣਾ ਹੀ ਮੇਰਾ ਟੀਚਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਸ਼ਾਂਤੀ ਅਤੇ ਅਮਨ ਲਈ ਅਰਦਾਸ ਕਰਾਂਗਾ। ਵੱਡੀਆਂ ਵੱਡੀਆਂ ਪਾਰਟੀਆਂ ਕਰਵਾਉਣ ਨਾਲ ਕੁਝ ਨਹੀਂ ਹੁੰਦਾ, ਲੋਕਾਂ ਦੀ ਸੋਚ ਵਿਚ ਬਦਲਾਅ ਆਉਣਾ ਸਭ ਤੋਂ ਜ਼ਰੂਰੀ ਹੈ। ਮੇਰਾ ਦੁਆ ਹੈ ਕਿ ਕੁਝ ਅਜਿਹੀ ਲੋ ਜਗੇ, ਜੋ ਸਭ ਦੀ ਸੋਚ ਬਦਲ ਦੇਵੇ। ਰਾਜਨੀਤੀ ਤੋਂ ਤੌਬਾ। ਇਸ ਸਾਲ ਰਾਜਨੀਤੀ ਵਿਚ ਬਿਤਾਏ 7 ਮਹੀਨਿਆਂ ਨੇ ਮੇਰੀ ਜ਼ਿੰਦਗੀ ਬੇਸੁਰੀ ਕਰ ਦਿਤੀ ਸੀ। ਰਾਜਨੀਤੀ ਵਿਚ ਆਉਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਇਸ ਵਰ੍ਹੇ ਮੈਂ ਖੁਦਾ ਦੇ ਗਾਇਨ, ਸੂਫ਼ੀ ਗਾਇਨ ਨਾਲ ਮੁਹੱਬਤ ਦਾ ਸੁਨੇਹਾ ਸਭ ਤਕ ਪਹੁੰਚਾਉਣਾ ਚਾਹੁੰਦਾ ਹਾਂ।